Ninder ghugianvi biography definition
Ninder Ghugianvi's journey from being an orderly (ardali) to a judge, to a Professor of Practice at Central University, Bathinda, is nothing short of inspiring.!
ਨਿੰਦਰ ਘੁਗਿਆਣਵੀ
ਨਿੰਦਰ ਘੁਗਿਆਣਵੀ (ਜਨਮ 15 ਮਾਰਚ, 1975) ਪੰਜਾਬੀ ਦਾ ਸ਼੍ਰੋਮਣੀ ਸਾਹਿਤਕਾਰ ਹੈ। ਨਿੰਦਰ ਘੁਗਿਆਣਵੀ ਪੰਜਾਬੀ ਦਾ ਪਹਿਲਾ ਲੇਖਕ ਹੈ ਜਿਸ ਨੂੰ ਮਹਾਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿਖੇ ਰਾਈਟਰ ਇਨ ਰੈਜੀਡੈਂਟ ਚੇਅਰ ਉਪਰ ਲਗਾਇਆ ਗਿਆ ਹੈ। ਅੱਜ-ਕੱਲ੍ਹ ਨਿੰਦਰ ਘੁਗਿਆਣਵੀ ਕੇਂਦਰੀ ਯੂਨੀਵਰਸਿਟੀ ਪੰਜਾਬ ਵਿਖੇ ਪ੍ਰੋਫ਼ੈਸਰ ਆਫ਼ ਪ੍ਰੈਕਟਿਸ ਵਜੋਂ ਨਿਯੁਕਤ ਹੋਏ ਹਨ। ਨਿੰਦਰ ਘੁਗਿਆਣਵੀ ਦੀ ਪ੍ਰਸਿੱਧ ਸਵੈ-ਜੀਵਨੀ 'ਮੈਂ ਸਾਂ ਜੱਜ ਦਾ ਅਰਦਲੀ' ਦਾ ਭਾਰਤ ਦੀਆਂ 12 ਭਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਇਸ ਪੁਸਤਕ ਦਾ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵੱਲੋਂ ਅੰਗਰੇਜ਼ੀ ਅਨੁਵਾਦ 'I was judge's Ordaly' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਹੈ।
ਜੀਵਨ ਵੇਰਵੇ
[ਸੋਧੋ]ਨਿੰਦਰ ਘੁਗਿਆਣਵੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਨੂੰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਅਦਾਰਾ ਹੁਣ ਵੱਲੋਂ ਇਹਨਾਂ ਨੂੰ ਸਾਲ 2018 ਲਈ ਪੁਰਸਕਾਰ ਦਿੱਤਾ ਗਿਆ।[1] ਭਾਸ਼ਾ ਵਿਭਾਗ ਪੰਜਾਬ ਵੱਲੋਂ 2020 ਦਾ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।
ਪੁਸਤਕ ਸੂਚੀ
[ਸੋਧੋ]ਨਿੰਦਰ ਘੁਗਿਆਣਵੀ ਵੱਲੋਂ ਹੁਣ ਤੱਕ 6